ਮੀਟਰ ਪਿੱਛੇ

ਸੁਣਿਆ ਤੁਸੀਂ ? ਗੁਆਂਡ ਦੇ ਗੁਰਜੀਤ ਸਿੰਘ ਦੇ ਘਰ ਬਿਜਲੀ ਵਿਭਾਗ ਦਾ ਛਾਪਾ ਪੈ ਗਿਆ ! ਉਨ੍ਹਾਂ ਨੇ ਮੀਟਰ ਪਿੱਛੇ ਕੀਤਾ ਹੋਇਆ ਸੀ ! (ਦਾਹੜੀ ਕਾਲੀ ਕਰਦਾ ਹੋਇਆ ਰਣਜੀਤ ਸਿੰਘ ਆਪਣੀ ਵਹੁਟੀ ਹਰਨਾਮ ਕੌਰ ਨੂੰ ਦਸ ਰਿਹਾ ਸੀ)

ਹਰਨਾਮ ਕੌਰ: ਫਿਰ ਤੇ ਬਹੁਤ ਜੁਰਮਾਨਾ ਹੋਵੇਗਾ ? ਅੱਗੇ ਪਿੱਛੇ ਦੀ ਸਾਰੀ ਕਸਰ ਪੂਰੀ ਕਰ ਕੇ ਵਸੂਲੀ ਕਰਣਗੇ ?

ਦੋਹਾਂ ਦੇ ਪਿੱਛੇ ਖੜਾ ਸ਼ਰਾਰਤੀ ਹਰਜੀਤ ਸਿੰਘ ਬੋਲਿਆ: ਫੁੱਫੜ ਜੀ ! ਤੁਸੀਂ ਵੀ ਬਹੁਤ ਸਮੇਂ ਤੋ ਮੀਟਰ ਪਿੱਛੇ ਕਰ ਰਹੇ ਹੋ ! ਵੇਖ ਲੈਣਾ ਜਦੋਂ ਛਾਪਾ ਪਵੇਗਾ ਤਾਂ ਸਾਰੀ ਅੱਗੇ ਪਿੱਛੇ ਦੀ ਕਸਰ ਪੂਰੀ ਹੋ ਜਾਵੇਗੀ !

ਰਣਜੀਤ ਸਿੰਘ (ਗੁੱਸੇ ਨਾਲ): ਮੈਂ ਕਦੋਂ ਮੀਟਰ ਪਿੱਛੇ ਕੀਤਾ ਹੈ ?

ਹਰਜੀਤ ਸਿੰਘ (ਰਣਜੀਤ ਸਿੰਘ ਦੀ ਦਾਹੜੀ ਵੱਲ ਇਸ਼ਾਰਾ ਕਰਦੇ ਹੋਏ): ਇਹ ਜੋ ਤੁਸੀਂ ਦਿਨ-ਦਿਹਾੜੇ ਆਪਣੇ ਚਿੱਟੇ ਕੇਸ਼ਾਂ ਨੂੰ ਕਾਲਾ ਕਰਕੇ ਆਪਣੀ ਜਿੰਦਗੀ ਦੇ ਮੀਟਰ ਨੂੰ ਪਿੱਛੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹੋ ! ਯਾਦ ਰਖਣਾ, ਇੱਕ ਦਿਨ ਸਭ ਨੇ ਫੜੇ ਜਾਣਾ ਹੈ !

ਰਣਜੀਤ ਸਿੰਘ (ਅੱਖਾਂ ਲਾਲ ਕਰਦਾ ਹੋਇਆ): ਉਮਰ ਤੋਂ ਘੱਟ ਦਿਖਾਈ ਦੇਣਾ ਕੋਈ ਗਲਤ ਗੱਲ ਹੈ ? ਹਰਨਾਮ, ਸਾਂਭ ਲੈ ਇਸਨੂੰ !

ਹਰਜੀਤ ਸਿੰਘ (ਹਸਦਾ ਹੋਇਆ): ਵਾਲ ਤਾਂ ਕਾਲੇ ਕਰ ਲਵੋਗੇ, ਪਰ ਤੁਹਾਡੀ ਚਮੜੀ ਸਾਰੇ ਰਾਜ ਆਪੇ ਹੀ ਖੋਲ ਦੇਵੇਗੀ ! ਕੋਲੇ ਦੀ ਖਦਾਨ ਬਹੁਤ ਸਾਲਾਂ ਤਕ ਬੰਦ ਰਹਿੰਦੀ ਹੈ ਤੇ ਉਸ ਵਿੱਚੋ ਕੋਇਲੇ ਨਿਕਲਦੇ ਹਨ ! ਉਸੀ ਖਦਾਨ ਵਿੱਚੋਂ ਸਮਾਂ ਪਾ ਕੇ ਹੀਰੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਓਹ ਕੋਇਲੇ ਨਾਲੋਂ ਹਜ਼ਾਰਾਂ ਗੁਣਾ ਕੀਮਤੀ ਹੁੰਦੇ ਹਨ ! ਹੁਣ ਤੁਸੀਂ ਚਿੱਟੇ ਹੀਰੇ ਕਮਾਉਣੇ ਹਨ ਜਾਂ ਕੋਇਲੇ ਵਿੱਚ ਹੀ ਮੁੰਹ ਕਾਲਾ ਕਰਾਉਣਾ ਹੈ ? ਤੁਹਾਡੀ ਮਰਜ਼ੀ ! (ਸ਼ਰਾਰਤ ਨਾਲ ਅੱਖ ਮਾਰਦਾ ਹੈ)

ਓਥੇ ਹੀ ਰੁੱਕ ! ਮੈਂ ਦਸਦਾ ਤੈਨੂੰ ! (ਰਣਜੀਤ ਸਿੰਘ ਉਸਨੂੰ ਫੜਨ ਲਈ ਭਜਿਆ ਤਾਂ "ਡਾਈ ਦਾ ਭਾਂਡਾ ਡਿੱਗ ਗਿਆ !" ਇਹ ਵੇਖ ਕੇ ਹਰਨਾਮ ਕੌਰ ਹੱਸ-ਹੱਸ ਕੇ ਦੋਹਰੀ ਹੋ ਗਈ)

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top