ਕਹਾਣੀ :- ਅਕਲ ਨੂੰ ਜਿੰਦਰਾ

ਸ਼ਾਮੋ ਬੁੜੀ ਨੇ ਸੁਚੇ ਕੇ ਦਲਾਨ ਚੋ ਲੰਘਦਿਆ ਕਿਹਾ ਕਿ ਪ੍ਰਤਾਪ ਕੌਰੇ ਘਰੇ ਹੀ ਹੈ? ਹਾਂਜੀ ਮਾਤਾ ਜੀ ਘਰ ਹੀ ਆ ਮੈ ਆਜੋ ਅੰਦਰ ਹੀ ਲੰਘ ਆਉ। ਸ਼ਾਮੋ ਨੂੰ ਮੰਜੇ ਤੇ ਬੈਠਾ ਕੇ ਪ੍ਰਤਾਪ ਕੌਰ ਉਸ ਲਈ ਪਾਣੀ ਲੈ ਕੇ ਆਈ। ਫਿਰ ਚਲ ਪਾਈਆਂ ਗਲਾਂ ਆਸੇ ਪਾਸੇ ਦੀਆ .....ਸ਼ਾਮੋ ਨੇ ਗਲਾਂ ਗਲਾਂ ਚ ਆਖਿਆ ਕਿ ਪ੍ਰਤਾਪ ਕੌਰੇ ਸੁਣਿਆ ਮੱਘਰ ਕੀ ਬਚਨੋ ਦਾ ਵਿਆਹ ਹੈ? ਨਹੀ ਬੇਬੇ ਮੈ ਤਾਂ ਨਹੀ ਸੁਣਿਆ! ਨਾਲੇ ਉਸਦੀ ਤਾਂ ਉਮਰ ਵੀ ਕਾਫੀ ਹੋ ਗਈ ਉਸ ਨਾਲ ਰਿਸ਼ਤਾ ਕਿਸ ਨੇ ਜੋੜ ਲਿਆ ਕਿਸ ਨੇ ਕਰਵਾਇਆ ਸਾਕ? ਪ੍ਰਤਾਪ ਕੌਰੇ ਸਭ ਕਿਸਮਤ ਦੀਆਂ ਗਲਾਂ ਨੇ ਦੇਖ ਲਾ ਸੋਹਣੀ ਸੁਨੱਖੀ ਸੀ ਪੜੀ ਲਿਖੀ ਸੀ ਕਿੰਨੇ ਰਿਸ਼ਤੇ ਆਏ ਪਰ ਕੋਈ ਸਿਰੇ ਨਹੀ ਚੜਿਆ ਆਖਿਰ ਬਚਨੇ ਦੇ ਕੁੜਮਾ ਨੇ ਉਹ ਕਿਸੇ ਮਹਾਂਪੁਰਸ਼ ਕੋਲ ਜਾਂਦੇ ਸਨ ਉਹਨਾਂ ਕੋਲ ਗੱਲ ਕੀਤੀ ਤਾਂ ਉਹਨਾ ਮਹਾਂਪੁਰਸ਼ਾ ਨੇ ਮੱਘਰ ਕੇ ਲਾਣੇ ਨੂੰ ਸੁਨੇਹਾ ਭੇਜਿਆ ਕਿ ਡੇਰੇ ਆ ਕੇ ਮਿਲੋ। ਫਿਰ ਬੇਬੇ ਜੀ?
ਪ੍ਰਤਾਪ ਕੌਰੇ ਕਹਿੰਦੇ ਮਹਾਂਪੁਰਸ਼ ਪਹੁੰਚੇ ਹੋਏ ਸਨ ਜਦ ਉਹਨਾ ਕੋਲ ਗਏ ਉਹ ਕਹਿੰਦੇ ਕੁੜੀ ਦੇ ਸੰਯੋਗ ਬੰਨੇ ਆ ਭਾਈ ਕਿਸੇ ਨੇ ਤਕੜਾ ਹੀ ਜਿੰਦਾ ਲਾਇਆ ਇਸ ਲਈ ਤਾਂ ਇਕ ਸੰਪਟ ਪਾਠ ਕਰਾਉਣਾ ਪੈਣਾ ਤੇ ਇਸ ਸ਼ਬਦ ਦੇ ਇਨੇ ਦਿਨ ਪੜ੍ਹਣਾ ਪੈਣਾ ਤੇ ਨਾਲ ਹੀ ਇਕ ਜਿੰਦਾ ਕੁੰਜੀ ਚੋਹਰਾਏ ਚ ਰਖ ਦੇਣਾ। ਬਸ ਉਹਨਾ ਆਹ ਉਹੜ ਪੁਹੜ ਕੀਤਾ ਤੇ ਦੇਖ ਲਾ ਅਜ ਅਗਲਿਆਂ ਦੇ ਵਾਜੇ ਵਜਦੇ ਪਏ ਆ। ਸ਼ਾਮੋ ਤੇ ਪ੍ਰਤਾਪ ਕੌਰ ਦੀਆਂ ਗੱਲਾਂ ਪ੍ਰਤਾਪ ਕੌਰ ਦੀ ਧੀ ਵੀ ਸੁਣ ਰਹੀ ਸੀ ਉਸਨੇ ਕਿਹਾ ਕੀ ਪਤਾ ਬੇਬੇ ਕੋਈ ਹੋਰ ਕਾਰਨ ਹੋਵੇ ਵਿਆਹ ਲੇਟ ਕਰਾਉਣ ਦਾ (ਅਸਲ ਚ ਬਚਨੋ ਤੇ ਪ੍ਰਤਾਪ ਕੌਰ ਦੀ ਧੀ ਸਹੇਲੀਆਂ ਸਨ ਤੇ ਉਹ ਚੰਗੀ ਤਰਾਂ ਜਾਣਦੀ ਸੀ ਕਿ ਬਚਨੋ ਨੇ ਪਹਲਾ ਪੜਾਈ ਕਰਕੇ ਵਿਆਹ ਨਾ ਕਰਵਾਇਆ ਤੇ ਫਿਰ ਉਸਦਾ ਕਿਸੇ ਲੜਕੇ ਨਾਲ ਅਤਿ ਦਾ ਪ੍ਰੇਮ ਸੀ ਦੋਨੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰ ਦੇ ਲਵ ਮੈਰਿਜ ਪ੍ਰਤੀ ਵਿਰੋਧੀ ਸਨ ਤੇ ਇਨਾਂ ਦੋਨਾਂ ਨੇ ਬੜੀ ਯੁਕਤੀ ਨਾਲ ਲਵ ਮੈਰਿਜ ਨੂੰ ਅਰੈਜ ਚ ਬਦਲਿਆ ਸੀ) ਸ਼ਾਮੋ ਆਖਣ ਲਗੀ ਤੈਨੂੰ ਕੀ ਪਤਾ ਭਾਈ ਤੂੰ ਕਲ ਦੀ ਛੋਕਰੀ ਆ ਦੁਨੀਆ ਬਹੁਤ ਅੱਗੇ ਲੰਘ ਚੁਕੀ ਆ। ਪ੍ਰਤਾਪ ਕੌਰ ਦੀ ਧੀ ਨੇ ਹੋਰ ਬੋਲਣਾ ਮੁਨਾਸਬ ਨ ਸਮਝਿਆ। ਸ਼ਾਮੋ ਕੁਝ ਸਮੇ ਬਾਅਦ ਵਾਪਿਸ ਚਲੀ ਗਈ। ਸ਼ਾਮ ਨੂੰ ਜਦੋ ਪ੍ਰਤਾਪ ਕੌਰ ਦਾ ਘਰਵਾਲਾ ਸੁੱਚਾ ਸਿੰਘ ਘਰ ਆਇਆ ਤਾਂ ਪ੍ਰਤਾਪ ਕੌਰ ਨੇ ਉਸ ਨੂੰ ਵੀ ਸਾਰੀ ਗਲ ਦਸੀ ਤੇ ਨਾਲ ਹੀ ਕਿਹਾ ਰਾਜੇ ਦੇ ਬਾਪੂ ਕੁੜੀ ਆਪਣੀ ਦੀ ਉਮਰ ਵੀ ਟਪਦੀ ਜਾਂਦੀ ਕੋਈ ਚੱਜ ਦਾ ਸਾਕ ਨਹੀ ਮਿਲਦਾ ਪਿਆ ਹੋਵੇ ਨਾ ਹੋਵੇ ਆਪਣੀ ਕੁੜੀ ਦੇ ਵੀ ਕਿਸੇ ਨੇ ਭਾਗ ਬੰਨੇ ਵਾ। ਸੁਚਾ ਸਿਉ ਕਹਿਣ ਲਗਾ ਬੁਝਾਰਤਾ ਨਾ ਪਾ ਸਾਫ ਸਾਫ ਦਸਦੇ ਕੀ ਕਹਿਣਾ ਪ੍ਰਤਾਪ ਕੌਰ ਕਹਿੰਦੀ ਕਿ ਮੈਨੂੰ ਲਗਦਾ ਕਿ ਆਪਣੇ ਕੁੜੀ ਦੇ ਸੰਯੋਗ ਲਾਜ਼ਮੀ ਕਿਸੇ ਨੇ ਪਕੇ ਤੌਰ ਤੇ ਬੰਨੇ ਆ ਕਿਉ ਨਾ ਆਪਾਂ ਪਾਠ ਕਰਾਈਏ ਸੰਯੋਗ ਖਲਾਉਣ ਲਈ। ਸੁਚਾ ਸਿੰਘ ਆਖਣ ਲਗਾ ਗਲ ਤਾਂ ਤੇਰੀ ਠੀਕ ਹੈ ਚਲ ਸਵੇਰੇ ਚਲਾਂਗੇ ਵਡੇ ਗੁਰੂਦੁਆਰੇ ਵਾਲੇ ਗ੍ਰੰਥੀ ਕੋਲ ਕਰਦੇ ਆ ਗਲ।
ਅਗਲਾ ਦਿਨ ਆਇਆ ਤਾਂ ਸਵੇਰੇ ਸਵੇਰੇ ਦੋਨੇ ਜੀਅ ਵਡੇ ਗੁਰਦੁਆਰੇ ਵਾਲੇ ਭਾਈ ਕੋਲ ਆਏ ਤੇ ਆ ਕੇ ਕਿਹਾ ਕਿ ਬਾਬਾ ਜੀ ਆਪਾਂ ਸਹਿਜ ਪਾਠ ਪ੍ਰਕਾਸ਼ ਕਰਾਉਣਾ ਭਾਈ ਜੀ ਪੁਛਣ ਲਗੇ ਕਿਸ ਖੁਸ਼ੀ ਵਿਚ ਤਾਂ ਇਹ ਕਹਿਣ ਲਗੇ ਜੀ ਆਪਣੀ ਧੀ ਦੇ ਸ਼ੁਭ ਲਗਨ ਲਈ ਸੰਯੋਗ ਖਲਾਉਣ ਲਈ। ਗ੍ਰੰਥੀ ਸਿੰਘ ਨੇ ਕਿਹਾ ਸੰਯੋਗ ਤਾ ਖੋਲ ਦਾ ਗੇ ਬਜੁਰਗਾ ਪਰ ਕੁਝ ਖਰਚਾ ਆਊ..... ਕਿੰਨਾ ਖਰਚਾ ਬਾਬਾ ਜੀ???? 1000 ਤਾ ਅਰਦਾਸ ਦਾ ਤੇ ਨਾਲ ਕੱਪੜੇ ਤੇ ਜੁੱਤੀ......
ਠੀਕ ਹੈ ਬਾਬਾ ਜੀ ਜੋ ਹੁਕਮ ਬੱਸ ਸਾਡੀ ਕੁੜੀ ਦੇ ਸੰਯੋਗ ਖੋਲ ਦਿਉ
ਉਹ ਤਾ ਖੁੱਲ ਗਏ ਸਮਝੋ ਤੁਸੀ( ਪਾਠੀ ਮੁੱਛਾ ਤੇ ਹੱਥ ਫੇਰਦਾ ਮੁਸਕਰਾਇਆ)
ਸੁਚਾ ਸਿਉ ਅਤੇ ਉਸਦੀ ਪਤਨੀ ਹਵਾ ਵਿੱਚ ਪਏ ਉੱਡਣ। ਉਨ੍ਹਾਂ ਨੂੰ ਰੱਬ ਵੀ ਛੋਟਾ-ਛੋਟਾ ਜਿਹਾ ਪਿਆ ਜਾਪੇ ਜਿਹੜਾ ਉਹਨਾ ਦੀ ਕੁੜੀ ਦੇ ਸੰਯੋਗ ਖੋਲਣ ਤੋ ਆਕੀ ਹੋਇਆ ਬੈਠਾ ਸੀ
ਸੁਚਾ ਸਿਉ ਨੂੰ ਪਾਠੀ ਦੀ ਅਸ਼ੀਰਵਾਦ ਲੈ ਕੇ ਇੰਝ ਜਾਪੇ ਜਿਵੇਂ ਉਹ ਰੱਬ ਨੂੰ ਵੀ ਖੰਗੂਰੇ ਮਾਰਦਾ ਹੋਵੇ ਕਿ ਦੇਖੂੰ ਤੈਨੂੰ ਕਿਵੇਂ ਨਹੀ ਖੋਲਦਾ ਸੰਯੋਗ
ਇਹ ਸਾਰਾ ਡਰਾਮਾ ਕੋਲ ਬੈਠਾ ਇੱਕ ਬਜੁਰਗ ਦੇਖ ਰਿਹਾ ਸੀ ਉਸਦੇ ਦਿਲ ਚੋ ਇੱਕ ਹੌਕਾ ਨਿਕਲਿਆ ਕਿ ਹੇ ਬਾਬਾ ਨਾਨਕਾ ਇਹਨਾ ਮੂਰਖਾ ਦੀ ਅਕਲ ਨੂੰ ਲੱਗਿਆ ਜਿੰਦਾ ਕਦੋ ਖੁੱਲੂ.......................

ਬਲਦੀਪ ਸਿੰਘ ਰਾਮੂੰਵਾਲੀਆ ਅਤੇ ਅਰਮਿੰਦਰ ਸਿੰਘ ਮੋਹੀ
96543-42039

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top