ਦਾਤਰੀ

ਜੇਕਰ ਐਵੇਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਸਿੱਖ ਖਤਮ ਹੋ ਜਾਣਗੇ! ਛੋਟੇ ਹੁੰਦੇ ਸੁਣਦੇ ਹੁੰਦੇ ਸਾਂ ਕੀ "ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚਉਣੇ ਹੋਏ।" (ਸਿੱਖਾਂ ਦੀ ਗਿਰ ਰਹੀ ਗਿਣਤੀ ਬਾਰੇ ਬੋਲਦੇ ਹੋਏ ਕੁਲਵੀਰ ਸਿੰਘ ਦੀਆਂ ਅੱਖਾਂ ਭਰ ਆਈਆਂ)

ਕਾਰਣ ਕੀ ਹਨ ਇਸ ਗਿਰਾਵਟ ਦੇ ? (ਸੈਮੀਨਾਰ ਵਿੱਚ ਭਾਗ ਲੈਣ ਆਏ ਗੁਰਜੀਤ ਸਿੰਘ ਨੇ ਪੁਛਿਆ)

ਕੁਲਵੀਰ ਸਿੰਘ : ਬਹੁਤ ਚੰਗਾ ਸਵਾਲ ਹੈ ! ਅਸੀਂ ਜੇਕਰ ਇਸ ਅਖਾਣ ਨੂੰ ਗਹੁ ਨਾਲ ਵੇਖੀਏ ਤਾਂ ਇਸ ਵਿੱਚ "ਸਾਡੀ", "ਅਸੀਂ" ਜੇਹੇ ਸ਼ਬਦ ਆਏ ਹਨ ਜੋ ਏਕੇ ਦੇ ਲਖਾਇਕ ਹਨ, ਜਦਕਿ ਅੱਜ ਦਾ ਸਿੱਖ ਮੈਂ-ਮੈਂ ਅੱਤੇ ਆਪਣੇ ਇਤਿਹਾਸ ਦੀ ਹਉਮੇਂ ਵਿੱਚ ਹੀ ਫਸਿਆ ਹੋਇਆ ਹੈ ਤੇ ਨਵਾਂ ਇਤਿਹਾਸ ਸਾਜਣ ਵਿੱਚ ਉਸਦਾ ਧਿਆਨ ਹੀ ਨਹੀਂ ਹੈ ! ਆਪਣੇ ਵੱਡੇ-ਵਡੇਰਿਆਂ ਦੀ ਸ਼ਹੀਦੀ ਦੇ ਫਿਕਸਡ ਡਿਪੋਜੀਟ ਨੂੰ ਕੋਈ ਕਦੋਂ ਤਕ ਖਾ ਸਕਦਾ ਹੈ ? ਸਿੱਖਾਂ ਨੇ ਉਸ ਵਿੱਚ ਵਾਧਾ ਤਾਂ ਕੀਤਾ ਨਹੀਂ ਸਗੋਂ ਆਪਣੇ ਹੱਥੀ ਹੀ ਸਭ ਉਜਾੜ ਰਹੇ ਹਨ ! ਗੁਰੂ ਦੀ ਬਾਣੀ ਅੱਤੇ ਬਾਣੇ (ਕਛਹਿਰੇ ਤੋਂ ਛੁੱਟ ਪੁਸ਼ਾਕ ਸੰਬੰਧੀ ਕੋਈ ਪਾਬੰਦੀ ਨਹੀਂ) ਤੋਂ ਸਿੱਖ ਦੂਰ ਹੁੰਦੇ ਜਾ ਰਹੇ ਹਨ ! ਚੜ੍ਹਦੀ ਕਲਾ ਆਵੇਂ ਤੇ ਕਿਵੇਂ ਆਵੇ ?

ਅੱਜ ਮੰਨੂ ਦੀ ਦਾਤਰੀ ਦੇ ਵੱਢੇ ਹੋਏ ਸੋਏ ਸੁੱਕਣ ਲੱਗੇ ਹਨ, ਹੁਣ ਦੁਗਣੇ ਨਹੀਂ ਹੋ ਰਹੇ, ਕਿਓਂਕਿ ਦੁਗਣੇ ਹੋਣ ਲਈ (ਵਧਣ ਲਈ) ਏਕਾ ਚਾਹੀਦਾ ਹੈ, ਪਰ ਵੱਖ ਵੱਖ ਰੰਗਾਂ ਦੇ ਸਤਰੰਗੀ ਗਾਤਰੇ, ਪੱਗਾਂ ਤੇ ਚੁੰਨੀਆਂ ਵਾਲੇ ਸਿੱਖ ਆਪਣੇ ਆਪਣੇ ਨਵੇਕਲੇ ਪੰਥ ਨਿਰਾਲੇ ਕਰਨ 'ਤੇ ਲੱਗੇ ਹੋਏ ਹਨ ! ਹੁਣ ਗੁਰੂ ਦੇ ਗਿਆਨ ਤੋਂ ਸੱਖਣੇ ਅੱਤੇ ਬਿਪਰਨ ਦੀ ਰੀਤ ਵਿੱਚ ਖਚਿਤ ਸਿੱਖਾਂ ਨੂੰ ਗੁਰੂ ਦੀ ਪ੍ਰਤੀਤ ਕਿਵੇਂ ਮਿਲੇ? ਵੈਸੇ ਭੀ ਮੰਨੂ ਦੀ ਦਾਤਰੀ ਹੁਣ ਜਿਆਦਾ ਤੇਜ਼ ਚਲਦੀ ਹੈ ਤੇ "ਸੋਏ" ਆਪਣੇ ਆਪ ਚਲ ਕੇ "ਮੋਏ" ਹੋਣ ਨਾਈ ਕੋਲ ਜਾ ਰਹੇ ਨੇ ! ਮੰਨੂ ਖੁਸ਼ ਹੈ ..... ਤੇ ਖੁਸ਼ ਕਿਓਂ ਨਾ ਹੋਵੇ ....

ਮਨਮਤ ਦੀ ਦਾਤਰੀ ਅੱਗੇ,
ਸਿਆਸਤ ਦੀ ਖਾਰ ਅੱਗੇ,
ਪਤਿਤਪੁਣੇ ਦੀ ਮਾਰ ਅੱਗੇ,
ਸ਼ਰਾਬ ਤੇ ਨਸ਼ੇ ਦੀ ਅੱਗ ਅੱਗੇ,
ਗਾਲਾਂ ਦੀ ਬੁਛਾਰ ਅੱਗੇ,
ਪਿੱਛੋਂ ਵੱਜੇ ਤਲਵਾਰ ਅੱਗੇ,
ਦਵੈਤ ਦੀ ਮਾਰ ਅੱਗੇ,
ਆਪਸ ਦੀ ਸਾੜ ਅੱਗੇ,

ਅੱਜ "ਸੋਏ" ਲਾਚਾਰ ਹਨ ! ਅੱਜ "ਸੋਏ" ਲਾਚਾਰ ਹਨ ! ਅੱਜ "ਸੋਏ" ਲਾਚਾਰ ਹਨ !

ਬਲਵਿੰਦਰ ਸਿੰਘ ਬਾਈਸਨ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top