ਗੁਰਬਾਣੀ ਤੋਂ ਸਖਣੇ

 

ਗੁਰਬਾਣੀ ਤੋਂ ਸਖਣੇ ਲੋਕ ਧਰਮ ਦੇ ਠੇਕੇਦਾਰ ਕਹਾਵਣ,

ਬਾਬਾ ਤੇਰੀ ਸਿੱਖੀ ਨੂੰ ਇਹ ਘੁਣ ਵਾਂਗ ਨੇ ਲੱਗੇ ਖਾਵਣ |

 

ਗੁਰਬਾਣੀ ਨੂੰ ਛਡਕੇ ਇਹ ਸੀਨਾ ਬਸੀਨਾ ਚਲੀਆਂ ਮੰਨਦੇ,  

ਤੇਰੀ ਦਿੱਤੀ ਸਿਖਿਆ ਦੇ ਇਹ ਕੋਲੋਂ ਵੀ ਨਾ ਲੰਗਦੇ,

ਸਿੱਖ ਇਤਹਾਸ ਨੂੰ ਇਹ ਆਪਣੀ ਰੰਗਤ ਵਿੱਚ ਜਾਂਦੇ ਰੰਗਦੇ,

ਸਿੱਖੀ ਦਾ ਭਗਵਾਂ ਕਰਣ ਕਰਦਿਆਂ ਜਰਾ ਵੀ ਨਾ ਇਹ ਸੰਗਦੇ,

ਸੱਚ ਨੂੰ ਦਬਾਉਣ ਖਾਤਰ ਇਹ ਕਿਸੇ ਵੀ ਹੱਦ ਤੱਕ ਜਾਵਣ,

ਬਾਬਾ ਤੇਰੀ ਸਿੱਖੀ ਨੂੰ ਇਹ ਘੁਣ ਵਾਂਗ ਨੇ ਲੱਗੇ ਖਾਵਣ |

 

ਜੋ ਵੀ ਗੁਰਮਤਿ ਦੀ ਗਲ ਹੈ ਕਰਦਾ ਉਸ ਦੇ ਨਾਲ ਇਹ ਲੜਦੇ,

ਪਖੰਡੀਆਂ ਝੂਠਿਆਂ ਬਾਬਿਆਂ ਨਾਲ ਨੇ ਇਹ ਜਾ ਹਮੇਸ਼ਾਂ ਖੜਦੇ,

ਸਿੱਖਾਂ ਨੂੰ ਲਵ ਕੁਛ ਦੀ ਔਲਾਦ ਬਣਾਉਣ ਦੀ ਕੋਸ਼ਿਸ਼ ਨੇ ਇਹ ਕਰਦੇ,

ਆਪਣੀ ਗੱਲ ਨੂੰ ਸਿਁਧ ਕਰਨ ਲਈ ਕਈ ਕਹਾਣੀਆਂ ਘੜਦੇ,

ਦਲੀਲ ਦੀ ਗਲ ਇਹ ਕਦੇ ਨਾ ਕਰਦੇ ਬੱਸ ਜਬਲੀਆਂ ਹੀ ਮਾਰਨ,

ਬਾਬਾ ਤੇਰੀ ਸਿੱਖੀ ਨੂੰ ਇਹ ਘੁਣ ਵਾਂਗ ਨੇ ਲੱਗੇ ਖਾਵਣ |

 

ਗੁਰਬਾਣੀ ਦੇ ਅਰਥਾਂ ਨੂੰ ਇਹਨਾ ਕਦੇ ਵੀ ਨਹੀਂ ਵਿਚਾਰਿਆ,

ਜੀਵਨ ਜਾਚ ਨੂੰ ਛੱਡ ਕੇ ਇਹਨਾ ਇਸਨੂੰ ਮੰਤਰ ਵਾਂਗ ਉਚਾਰਿਆ,

ਕਰਾਮਾਤੀ ਕਹਾਣੀਆਂ ਸੁਣਾ ਕੇ ਇਹਨਾ ਸਾਰਾ ਸਮਾ ਗੁਜਾਰਿਆ,

ਕਰਮਕਾਂਡ ਤੇ ਪਾਖੰਡਾਂ ਨੂੰ ਇਹਨਾ ਸਭ ਤੋਂ ਉਪਰ ਚਾੜਿਆ,

“ਗੋਲਡੀ” ਸਿਧਾਂਤ ਤੋਂ ਟੁੱਟੇ ਇਹ ਲੋਕ ਹੁਣ ਥਾਂ ਥਾਂ ਤੇ ਪਏ ਹਾਰਨ,

ਬਾਬਾ ਤੇਰੀ ਸਿੱਖੀ ਨੂੰ ਇਹ ਘੁਣ ਵਾਂਗ ਨੇ ਲੱਗੇ ਖਾਵਣ |


ਗੁਰਬਾਣੀ ਤੋਂ ਸਖਣੇ ਲੋਕ ਧਰਮ ਦੇ ਠੇਕੇਦਾਰ ਕਹਾਵਣ,

ਬਾਬਾ ਤੇਰੀ ਸਿੱਖੀ ਨੂੰ ਇਹ ਘੁਣ ਵਾਂਗ ਨੇ ਲੱਗੇ ਖਾਵਣ |

 

ਵਰਿੰਦਰ ਸਿੰਘ "ਗੋਲਡੀ"

Image result for amrik singh ajnala

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top