ਕੀ ਸਿੱਖ ਨਿਗਲਿਆ ਗਿਆ ?

ਮੈ ਪੁਛਿਆ ਕੇ ਕੀ ਸਿੱਖ ਨਿਗਲਿਆ ਗਿਆ ?

ਜਵਾਬ ਮਿਲਿਆ ਕੇ ਸਿੱਖ ਨੂੰ ਕੌਣ ਨਿਗਲ ਸਕਦਾ ਹੈ |

 

ਮੜੀਆਂ ਦੀ ਪੂਜਾ ਸਿੱਖ ਹੈ ਕਰਦਾ,

ਹਰ ਵੀਰਵਾਰ ਨੂੰ ਓਥੇ ਦੀਵਾ ਧਰਦਾ,

ਦੁਕੀ ਤਿੱਕੀ ਦੇ ਸਰਾਪ ਤੋਂ ਡਰਦਾ,

ਪਾਖੰਡੀਆਂ ਦਾ ਇਹ ਪਾਣੀ ਭਰਦਾ,

ਮੂਰਤੀਆਂ ਦੀ ਇਹ ਪੂਜਾ ਕਰਦਾ,

ਰਾਸ਼ੀਫਲ ਨੂੰ ਰੋਜ਼ ਹੈ ਪੱੜਦਾ,

ਜਿਹੜਾ ਸਮਝਾਵੇ ਓਸੇ ਨਾਲ ਲੜਦਾ,

ਅੰਦਰੋਂ ਅੰਦਰੀਂ ਜਾਵੇ ਸੱੜਦਾ,

ਗੁਰੂ ਦੀ ਮੱਤ ਦੇ ਕੋਲ ਨਾ ਖੱੜਦਾ,

ਗੁਰੂ ਗਰੰਥ ਨੂੰ ਕਦੇ ਨਾ ਪੱੜਦਾ,

ਜੋਤਸ਼ੀਆਂ ਅੱਗੇ ਹੱਥ ਹੈ ਕਰਦਾ,

ਮੌਲੀਆਂ ਤਵੀਤਾਂ ਤੋਂ ਬਿਨਾ ਨਾ ਇਸਦਾ ਸਰਦਾ,

ਹਰ ਪਾਖੰਡੀ ਦੇ ਡੇਰੇ ਜਾ ਵੜਦਾ,

ਆਤਮਿਕ ਮੌਤੇ ਜਾਵੇ ਮਰਦਾ ||

 

‘ਗੋਲਡੀ’ ਕੀ ਸਿੱਖ ਨਿਗਲਿਆ ਗਿਆ?

ਵੇਖਿਓ ਹਾਲੇ ਵੀ ਕਈ ਕਹਨਗੇ ਕੇ ਸਿੱਖ ਨੂੰ ਕੌਣ ਨਿਗਲ ਸਕਦਾ ਹੈ |  

ਵਰਿੰਦਰ ਸਿੰਘ (ਗੋਲਡੀ)

Image result for sikh vi niglia gia

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top