ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ ਪੱਗ ਬਚਾਉਂਦੇ ਨੇ

ਸੱਚ ਦਾ ਹੋਕਾ ਸੁਣ ਉੱਲੂਆਂ ਦੇ ਦਿਲ ਘਬਰਾਉਂਦੇ ਨੇ
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ ਪੱਗ ਬਚਾਉਂਦੇ ਨੇ,

ਚਿਤਰ ਨਾਟਕ ਪੜ੍ਹ ਪੜ੍ਹ ਕਮਲ਼ੇ ਹੋਏ ਫਿਰਦੇ ਨੇ,
ਲਾਸ਼ਾਂ ਤੁਰੀਆ ਫਿਰਦੀਆਂ ਅੰਦਰੋਂ ਮੋਏ ਫਿਰਦੇ ਨੇ,
ਗੁਰੂ ਵਿਚਾਰਾਂ ਭੁੱਲ ਚਿਤਰਾਂ ਲਈ ਸਿੰਗ ਫਸਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ...............

ਗਿੱਠ-ਗਿੱਠ ਉੱਚੇ ਦੁਮਾਲੇ ਸਿਰ ਤੋਂ ਖਾਲੀ ਫਿਰਦੇ ਨੇ,
ਬਾਗ ਉਜਾੜ ਗਿਆ ਥਾਪੀਆਂ ਮਾਰਦੇ ਮਾਲੀ ਫਿਰਦੇ ਨੇ,
ਬੇਸ਼ਰਮੀ ਦੀਆਂ ਟੱਪ ਗਏ ਹੱਦਾਂ ਹੋਰ ਕੀ ਚਾਹੁੰਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ................

ਸੱਚ ਤੇ ਲਾਣ ਪਵੰਦੀਆਂ ਝੂਠ ਚ ਜੀਣਾ ਚਾਹੁੰਦੇ ਨੇ,
ਸਾਧੜਿ੍ਆਂ ਦੇ ਕੱਛੇ ਧੋਅ ਧੋਅ ਪੀਣਾ ਚਾਹੁੰਦੇ ਨੇ,
ਕਲਗੀਧਰ ਨੂੰ ਐਸੇ ਸਿੰਘ ਕਦੇ ਨਾਂ ਭਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ..............

ਲੱਤਾਂ ਨੰਗੀਆਂ ਗੋਡਿਆਂ ਤੱਕ ਕਛਹਿਰੇ ਪਾਏ ਨੇ,
ਅਕਲੋਂ ਖਾਲੀ ਖੌਰ੍ਹੇ ਇਹ ਕਿਸ ਮਾਂ ਦੇ ਜਾਏ ਨੇ,
ਗੁਰੂ ਗਰੰਥ ਦੀ ਤਬਿਆ ਦੇ ਵਿੱਚ ਖੌਰੂ ਪਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ..............

ਇੱਕਾ ਬਾਣੀ ਇੱਕ ਗੁਰੂ ਦਾ ਹੋਕਾ ਜੋ ਦੇਵੇ,
ਸਿੱਖੀ ਨਾਲ ਕਰੇ ਪਿਆਰ ਦਿਲੋਂ ਨਾ ਧੋਖਾ ਜੋ ਦੇਵੇ,
ਝੂਠ ਜਿਊਣੇ ਵਾਲਿਆ ਨੂੰ ਕਦੇ ਸੱਚ ਨਾ ਭਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ ’ ਸਿੰਘ ਤਾਂ..............

ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫


ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top