ਮੈਂ ਹਿੰਦੂ ਨਹੀਂ !

ਮੈ ਹਿੰਦੂ ਨਹੀਂ ਕਿਉਂਕੇ ਮੈਂ ਦੁਮਾਲਾ ਸਜਾਉਂਦਾ ਹਾਂ,

ਫਿਰ ਕੀ ਹੋਇਆ ਜੇ ਮੈ ਭਗੌਤੀ ਨੂੰ ਧਿਆਉਂਦਾ ਹਾਂ |

 

ਧਰਮਰਾਜ, ਚਿਤਰ ਗੁਪਤ ਤੇ ਚੋਰਾਸੀ ਲੱਖ ਜੂਨਾ ਸਭ ਤੇ ਭਰੋਸਾ ਕਰਦਾ ਹਾਂ ,

ਭੂਤ ,ਪ੍ਰੇਤ, ਧਾਗੇ, ਤਵੀਤ, ਜਠੇਰੇ, ਵਰ, ਤੇ ਸਰਾਪ ਸਭ ਤੋਂ ਬੜਾ ਮੈ ਡਰਦਾ ਹਾਂ ,

ਸੰਤ, ਬਾਬੇ, ਬ੍ਰਹਮਗਿਆਨੀ, ਜੋਤਸ਼ੀ, ਪੀਰ ਤੇ ਸਨਿਆਸੀ ਸਭ ਦਾ ਪਾਣੀ ਭਰਦਾ ਹਾਂ ,

ਗੁਰੂ ਗਰੰਥ ਦੀ ਗਲ ਕਰਨ ਵਾਲਿਆਂ ਨਾਲ ਮੈਂ ਸਭ ਤੋਂ ਪਹਲਾਂ ਲੜਦਾ ਹਾਂ ,

ਪਰ ਮੈ ਬਾਹਰੋਂ ਦੀ ਕਿਰਪਾਨ ਪਾ ਕੇ ਚੋਲਾ ਵੀ ਤਾਂ ਲੰਬਾ ਪਾਉਂਦਾ ਹਾਂ ,

ਇਸ ਲਈ ਮੈ ਹਿੰਦੂ ਨਹੀਂ ਕਿਉਂਕੇ ਮੈਂ ਦੁਮਾਲਾ ਸਜਾਉਂਦਾ ਹਾਂ,

ਫਿਰ ਕੀ ਹੋਇਆ ਜੇ ਮੈ ਭਗੌਤੀ ਨੂੰ ਧਿਆਉਂਦਾ ਹਾਂ |

 

ਗੁਰੂ ਗਰੰਥ ਤੋਂ ਵੱਧ ਕੇ ਮੈਨੂੰ ਦੂਜੇ ਗਰੰਥ ਪਿਆਰੇ ਨੇ ,

ਸੂਰਜ ਪ੍ਰਕਾਸ਼, ਗੁਰ ਬ੍ਲਾਸ ਤੇ ਦਸਮ ਗਰੰਥ ਮੇਰੇ ਜੀਵਨ ਦੇ ਸਹਾਰੇ ਨੇ ,

ਮਾਲਾ ਫੇਰਾਂ ,ਜੋਤਾਂ ਜਗਾਵਾਂ , ਟਲ ਖੜਕਾਵਾਂ , ਇਹ ਸਭ ਮੇਰੇ ਕਾਰੇ ਨੇ ,

ਗੁਰੂਆਂ ਨੂੰ ਲਵ ਕੁਛ ਦੀ ਔਲਾਦ ਹਾਂ ਮੰਨਦਾ ਕੌਣ ਕਹੇ ਕੇ ਓਹ ਨਿਆਰੇ ਨੇ ,

ਪਰ ਮੈਂ ਜਾਪ , ਸਵਈਏ , ਤੇ ਚੋਪਈ ਵੀ ਤਾਂ ਗਾਉਂਦਾ ਹਾਂ ,

ਇਸ ਲਈ ਮੈ ਹਿੰਦੂ ਨਹੀਂ ਕਿਉਂਕੇ ਮੈਂ ਦੁਮਾਲਾ ਸਜਾਉਂਦਾ ਹਾਂ

‘ਗੋਲਡੀ’ ਫਿਰ ਕੀ ਹੋਇਆ ਜੇ ਮੈ ਭਗੌਤੀ ਨੂੰ ਧਿਆਉਂਦਾ ਹਾਂ |

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top