ਅਸੀਂ ਤੇ ਓਹ !!

ਅਸੀਂ ਰੂਹਾਂ ‘ਚ ਰਹਿਕੇ ਵੀ ਰੂਹ ਨਾ ਬਣੇ,
ਉਹ ਸ਼ਰੀਰਾਂ ‘ਚ ਰਹਿਕੇ ਵੀ ਰੂਹ ਹੀ ਰਹੇ ।
ਸਾਡੀ ਚਾਹਤ ਹੀ ਮ੍ਰਿਗ-ਤ੍ਰਿਸ਼ਨਾ ਰਹੀ,
ਉਹ ਤਾਂ ਸੁਪਨੇ ਦੇ ਵਾਂਗੂ ਅਛੂਹ ਹੀ ਰਹੇ ।।
ਮੈਂ ਜਮਾਨੇ ਤੋਂ ਇਹੋ ਹੀ ਸਿਖਿਆ ਸੁਣੀ,
ਉਹਦੇ ਹੁਕਮਾਂ ‘ਚ ਨੱਚੋ ਤਾਂ ਖੁਸ਼ ਹੋਣਗੇ ।
ਉਹਦੀ ਚਾਹਤ ਤੋਂ ਬਾਹਰੇ ਇਸ਼ਾਰੇ ਬਿਨਾ,
ਦਿਲੋਂ ਕੀਤੇ ਤਰੱਦਦ ਵੀ ਠੁਸ ਹੋਣਗੇ ।
ਪਰ ਹਕੀਕਤ ਤੇ ਸੁਪਨੇ ‘ਚ ਅੰਤਰ ਰਿਹਾ,
ਮੇਰੀ ਤੇਰੀ ਰਹੀ ਮੈਂ ਤੇ ਤੂੰ ਹੀ ਰਹੇ ।।
ਅਸੀਂ ਰੂਹਾਂ,,,,,,,,,,,,,,,,,,,,,,,,,,,,,,।।
ਅਸਾਂ ਉਹਨਾਂ ਨੂੰ ਮੰਨਿਆ ਨਜਰ ਤੋਂ ਪਰਾਂ,
ਜਦੋਂ ਨਜਰਾਂ ‘ਚ ਆ ਗਏ ਤਾਂ ਕੀ ਬੋਲਦੇ ।
ਸਾਡੀ ਇੱਛਾ ਸੀ ਉਹਨਾਂ ਨੂੰ ਪਾ ਲੈਣ ਦੀ,
ਉਹਨਾਂ ਚਾਹਿਆ ਸੀ ਅੱਖਾਂ ਅਸੀਂ ਖੋਲਦੇ ।
ਸਾਨੂੰ ਦੇਕੇ ਨਜ਼ਰੀਆਂ ਦੇਖਣ ਦਾ ਨਵਾਂ,
ਤਾਂ ਵੀ ਦੇਖਣ ਦੀ ਉਹ ਆਰਜੂ ਹੀ ਰਹੇ ।।
ਅਸੀਂ ਰੂਹਾਂ,,,,,,,,,,,,,,,,,,,,,,,,,,,,,,,,।।
ਲੱਗਾ ਮੰਜਿਲ ਦੀ ਮੰਜਿਲ ਦਾ ਜਦ ਸੀ ਪਤਾ,
ਦਿਲ ਮੇਰੇ ਦੇ ਵੱਲ ਹੀ ਇਸ਼ਾਰੇ ਹੋਏ ।
ਜਿਹਦੇ ਪਿੱਛੇ ਮੈਂ ਅੰਬਰਾਂ ‘ਚ ਭਾਉਂਦਾ ਰਿਹਾ,
ਮੇਰੇ ਦਰ ਤੇ ਮੈਂ ਸੁਣਿਆ ਉਤਾਰੇ ਹੋਏ ।
ਹੁੰਦੀ ਜੱਗ ਤੇ ਪਿਆਸੇ ਨੂੰ ਖੂਹ ਦੀ ਤਾਲਾਸ਼,
ਪਏ ਤੱਕਦੇ ਪਿਆਸੇ ਨੂੰ ਖੂਹ ਵੀ ਰਹੇ ।।
ਅਸੀਂ ਰੂਹਾਂ,,,,,,,,,,,,,,,,,,,,,,,,,,,,,,,।।
ਉਹਨੂੰ ਜਦ ਵੀ ਮੈਂ ਤੱਕਣ ਦੀ ਕੋਸ਼ਿਸ਼ ਕਰੀ,
ਇਹਨਾਂ ਅੱਖਾਂ ਦੇ ਸਾਹਵੇਂ ਹਨੇਰਾ ਰਿਹਾ ।
ਮੈਨੂੰ ਹੋਰਾਂ ਦੇ ਦੱਸਣ ਤੇ ਲੱਗਿਆ ਜਿਵੇਂ,
ਸਦਾ ਮੇਰੇ ‘ਨਾ ਉਸਦਾ ਵਸੇਰਾ ਰਿਹਾ ।
ਮੈਨੂੰ ਭਾਵੇਂ ਨਾ ਗੱਲ ਦੀ ਕੋਈ ਸਮਝ ਪਈ,
ਉਹਦੇ ਦਰਸ਼ਣ ਕਿਓਂ ? ਖੁਸ਼ਬੂ ਹੀ ਰਹੇ ।।
ਅਸੀਂ ਰੂਹਾਂ ‘ਚ ਰਹਿਕੇ ਵੀ ਰੂਹ ਨਾ ਬਣੇ,
ਉਹ ਸ਼ਰੀਰਾਂ ‘ਚ ਰਹਿਕੇ ਵੀ ਰੂਹ ਹੀ ਰਹੇ ।
ਸਾਡੀ ਚਾਹਤ ਹੀ ਮ੍ਰਿਗ-ਤ੍ਰਿਸ਼ਨਾ ਰਹੀ,
ਉਹ ਤਾਂ ਸੁਪਨੇ ਦੇ ਵਾਂਗੂ ਅਛੂਹ ਹੀ ਰਹੇ ।।
ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
gsbarsal@gmail.com

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top