੨੦੧੫ ਦਾ ਲੇਖਾ ਜੋਖਾ

੨੦੧੫ ਤੈਨੂੰ ਮੈ ਕੀ ਆਖਾਂ ਤਵਾਰੀਖ ਤੈਨੂੰ ਹਮੇਸ਼ਾਂ ਯਾਦ ਰਖੇਗੀ,
ਇਸੇ ਸਾਲ ਮੇਰੇ ਗੁਰੂ ਨੂੰ ਗਲੀਆਂ ਤੇ ਰੂੜੀਆਂ ਤੇ ਖਿਲਾਰਿਆ ਗਿਆ ||
ਸ਼ਾਂਤਮਈ ਪਾਠ ਕਰਦੇ ਸਿੱਖਾਂ ਤੇ ਲਾਠੀ ਚਾਰਜ ਹੋਇਆ ਤੇ ਗੋਲੀ ਚੱਲੀ
ਦੋ ਸਿੰਘ ਸ਼ਹੀਦ ਕੀਤੇ ਤੇ ਕਈਆਂ ਨੂੰ ਜੇਲ ਵਿੱਚ ਤਾੜਿਆ ਗਿਆ ||
ਪ੍ਰਚਾਰਕਾਂ ਨੇ ਆਪਣਾ ਫਰਜ਼ ਨਿਭਾਇਆ ਤੇ ਕੌਮ ਨੂੰ ਸੇਧ ਦਿੱਤੀ,
ਪਰ ਰਾਜਨੀਤੀ ਭਾਰੂ ਰਹੀ ਤੇ ਅੰਤ ਇਹ ਸੰਗਰਸ਼ ਸਰਬਤ ਖਾਲਸਾ ਦੀ ਭੇਟ ਚਾੜਿਆ ਗਿਆ ||
ਕੌਮ ਕਦੇ ਇਸ ਵਿਚੋਂ ਤੇ ਕਦੇ ਉਸ ਵਿਚੋਂ ਸਾਰਾ ਸਾਲ ਆਪਣਾ ਆਗੂ ਭਾਲਦੀ ਰਹੀ,
ਪਰ ਹਰ ਇੱਕ ਨੇ ਆਪਣਾ ਉਲੂ ਸਿਧਾ ਕੀਤਾ ਤੇ ਕੌਮ ਵਿੱਚ ਦੁਬਿਧਾ ਪਾ ਕੇ ਇੱਕ ਵਾਰ ਫਿਰ ਆਪਸ ਵਿੱਚ ਪਾੜਿਆ ਗਿਆ ||
ਕੌਮ ਦੇ ਜਜਬਾਤਾਂ ਨਾਲ ਕਦੇ ਬਾਦਲ ਤੇ ਕਦੇ ਮਾਨ ਦਲ ਖੇਡਿਆ,
ਕੌਮ ਦੀ ਭਲਾਈ ਕਿੱਸੇ ਨਾ ਦੇਖੀ ਬੱਸ ਆਪਣਾ ਏਜੰਡਾ ਕੌਮੀ ਏਜੰਡਾ ਕਹ ਕੇ ਧੱਕੇ ਨਾਲ ਅੰਦਰ ਵਾੜਿਆ ਗਿਆ ||
ਮਾਨ ਦਲ ਵਲੋਂ ਹਵਾਰੇ ਦਾ ਨਾਮ ਵਰਤਕੇ ਆਪਣੇ ਬੰਦੇ ਜਥੇਦਾਰ ਬਨਾਏ ਗਏ,
ਗੁਰੂ ਦੇ ਬੇਅਦਬੀ ਦਾ ਮਾਮਲਾ ਠੰਡੇ ਬਸਤੇ ਵਿੱਚ ਪਾ ਕੇ ਹਰ ਚੀਜ਼ ਤੇ ਰਾਜਨੀਤੀ ਦਾ ਰੰਗ ਚਾੜਿਆ ਗਿਆ ||

ਪਰ ਇਸ ਸਾਲ ਕੁਝ ਗਲਾਂ ਚੰਗੀਆਂ ਵੀ ਹੋਈਆਂ ਜਿਸ ਦਾ ਜਿਕਰ ਕਰਨਾ ਬਣਦਾ ਹੈ,
ਪਹਲੀ ਵਾਰ ਸਿੱਖਾਂ ਦੇ ਦਿਲ ਵਿਚੋਂ ਡਰ ਨਿਕਲਿਆ ਤੇ ਜਥੇਦਾਰਾਂ ਨੂੰ ਹਮੇਸ਼ਾਂ ਲਈ ਨਿਕਾਰਿਆ ਗਿਆ ||
ਬਾਦਲ ਅਤੇ ਉਸ ਦੇ ਚਮਚਿਆਂ ਦੀਆਂ ਕਰਤੂਤਾਂ ਸਾਹਮਣੇ ਆਈਆਂ
ਜਿਸ ਕਰਕੇ ਓਹਨਾ ਨੂੰ ਹਰ ਥਾਂ ਤੇ ਹਰ ਜਥੇਬੰਦੀ ਵਲੋਂ ਦੁਤਕਾਰਿਆ ਗਿਆ ||
ਕੌਣ ਕਿਸ ਨਾਲ ਤੇ ਕਿਥੇ ਖੜਾ ਹੈ ਸਭ ਦੇ ਚੇਹਰੇ ਸਾਹਮਣੇ ਆ ਗਏ,
“ਗੋਲਡੀ” ਜੇ ਕੋਈ ਹਾਲੇ ਵੀ ਕਬੂਤਰ ਵਾਂਗਰ ਅੱਖਾਂ ਬੰਦ ਕਰਕੇ ਬੈਠੇ ਤਾਂ ਸਮਝੋ ਕੇ ਓਹ ਮਾਰਿਆ ਗਿਆ ||

ਵਰਿੰਦਰ ਸਿੰਘ "ਗੋਲਡੀ"

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top