ਸਮੇਦ ਸੈਣੀ ਬਾਰੇ ਭੇਜੀ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ!

ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਡੀ. ਜੀ. ਪੀ. ਸੁਮੇਧ ਸੈਣੀ ਬਾਰੇ ਗ੍ਰਹਿ ਮੰਤਰਾਲੇ ਵਲੋਂ ਸੌਂਪੀ ਰਿਪੋਰਟ ਆਪਣੀਆਂ ਸਿਫਾਰਸ਼ਾਂ ਸਮੇਤ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਆਖਰ ਅੱਜ ਸੌਂਪ ਦਿੱਤੀ ਹੈ।

 ਚੋਣ ਕਮਿਸ਼ਨ ਵਲੋਂ ਅੱਜ ਇਹ ਰਿਪੋਰਟ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਆਪਣੀਆਂ ਸਿਫਾਰਸ਼ਾਂ ਸਹਿਤ ਭੇਜ ਦਿੱਤੀ ਗਈ ਹੈ। ਹੁਣ ਅਗਲਾ ਫੈਸਲਾ ਭਾਰਤੀ ਮੁੱਖ ਚੋਣ ਕਮਿਸ਼ਨ ਹੀ ਕਰਨਗੇ ਕਿ ਸੈਣੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਡੀ. ਜੀ. ਪੀ. ਰਹਿਣਗੇ ਜਾਂ ਨਹੀਂ। ਹੁਣ ਜੇਕਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਗੱਲ ਕਰੀਏ ਤਾਂ ਕੋਈ ਵੀ ਅਜਿਹਾ ਅਫਸਰ ਜਿਸ ਤੇ ਅਪਰਾਧਕ ਮਾਮਲਾ ਚੱਲ ਰਿਹਾ ਹੋਵੇ, ਉਹ ਚੋਣ ਡਿਊਟੀ ਤੇ ਤੈਨਾਤ ਨਹੀਂ ਹੋ ਸਕਦਾ। ਇਸ ਲਈ ਚੋਣ ਕਮਿਸ਼ਨ ਵਲੋਂ ਸੈਣੀ ਦਾ ਤਬਾਦਲਾ ਤੈਅ ਮੰਨਿਆ ਜਾ ਰਿਹਾ ਹੈ। ਉਂਝ ਜਦ ਤਕ ਚੋਣ ਜ਼ਾਬਤਾ ਨਹੀਂ ਲੱਗ ਸਕਦਾ ਕਾਇਦੇ ਨਾਲ ਚੋਣ ਕਮਿਸ਼ਨ ਸੈਣੀ ਦਾ ਤਬਾਦਲਾ ਨਹੀਂ ਕਰ ਸਕਦਾ ਹੈ ਇਸ ਲਈ ਮੁੱਖ ਚੋਣ ਕਮਿਸ਼ਨ ਦਾ ਸੈਣੀ ਬਾਰੇ ਫੈਸਲਾ ਚੋਣ ਜ਼ਾਬਤਾ ਲੱਗਣ ਉਪਰੰਤ ਹੀ ਸਾਹਮਣੇ ਆਏਗਾ।

ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਹਲਕਿਆਂ ਚ ਇਹ ਚਰਚਾ ਹੈ ਕਿ ਸੈਣੀ ਨੂੰ ਬਦਲਣ ਲਈ ਸਰਕਾਰ ਵਲੋਂ ਮਨ ਬਣਾ ਲਿਆ ਗਿਆ ਹੈ ਕਿਉਂਕਿ ਜੇਕਰ ਚੋਣ ਕਮਿਸ਼ਨ ਵਲੋਂ ਸੈਣੀ ਦਾ ਤਬਾਦਲਾ ਕੀਤਾ ਜਾਂਦਾ ਹੈ ਤਾਂ ਅਕਾਲੀ-ਭਾਜਪਾ ਸਰਕਾਰ ਨੂੰ ਕਾਫੀ ਨਮੋਸ਼ੀ ਝੱਲਣੀ ਪਏਗੀ ਤੇ ਲੋਕਾਂ ਚ ਵੀ ਇਸ ਦਾ ਮਾੜਾ ਪ੍ਰਭਾਵ ਜਾਵੇਗਾ। ਇਸ ਲਈ ਸਰਕਾਰ ਵਲੋਂ ਵਿਚਲਾ ਰਾਹ ਭਾਵ ਸੈਣੀ ਨੂੰ ਤਬਦੀਲ ਕਰਨ ਦੀ ਥਾਂ ਕੁਝ ਮਹੀਨੇ ਦੀ ਛੁੱਟੀ ਤੇ ਭੇਜ ਕਿਸੇ ਦੂਜੇ ਅਫਸਰ ਨੂੰ ਡੀਜੀਪੀ ਲਾਇਆ ਜਾ ਸਕਦਾ ਹੈ।

ਚੇਤੇ ਰਹੇ ਕਿ ਡੀ. ਜੀ. ਪੀ. ਸੈਣੀ ਖਿਲਾਫ ਚੱਲ ਰਹੇ ਟ੍ਰਿਪਲ ਮਰਡਰ ਕੇਸ ਦੇ ਹਵਾਲੇ ਨਾਲ ਕਾਂਗਰਸ ਵਲੋਂ ਉਨ੍ਹਾਂ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ।

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top