‘ਰਾਧੇ ਮਾਂ’ ਵੀ ਆਸਾਰਾਮ ਵਰਗੀ ਹੀ ਨਿਕਲੀ ਸਾਬਕਾ ਹਿੰਦੂ ਲੀਡਰ ਨਾਲ ‘ਅਸ਼ਲੀਲ’ਗੱਲਾਂ ਦੀ ਟੇਪ ਸਾਹਮਣੇ ਆਈ

ਮੁੰਬਈ, 7 ਅਗੱਸਤ: ਅਖੌਤੀ ਸਾਧਵੀ ਰਾਧੇ ਮਾਂ ਦਾ ਵੀ ਹੌਲੀ-ਹੌਲੀ ਪਰਦਾ ਫ਼ਾਸ਼ ਹੋਣ ਲੱਗ ਪਿਆ ਹੈ। ਉਸ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਅਹੁਦੇਦਾਰ ਸੁਰਿੰਦਰ ਮਿੱਤਲ ਨਾਲ ਹੋਈ ‘ਅਸ਼ਲੀਲ’ ਗੱਲਬਾਤ ਦੀ ਆਡੀਉ ਟੇਪ ਸਾਹਮਣੇ ਆਈ ਹੈ। ਦੂਜੇ ਪਾਸੇ ਰਾਧੇ ਮਾਂ ਦੀ ਦਾਜ ਦੇ ਮਾਮਲੇ ਵਿਚ ਵੀ ਪੁਲਿਸ ਭਾਲ ਕਰ ਰਹੀ ਹੈ।
ਰਾਧੇ ਮਾਂ ਜੋ ਅਪਣੇ ਭਗਤਾਂ ਸਾਹਮਣੇ ਆਮ ਤੌਰ ‘ਤੇ ਚੁੱਪ ਹੀ ਰਹਿੰਦੀ ਹੈ, ਅੱਧੀ ਰਾਤ ਨੂੰ ਸੁਰਿੰਦਰ ਮਿੱਤਲ ਨੂੰ ਫ਼ੋਨ ਕਰਦੀ ਹੈ ਅਤੇ ਉਸ ਨੂੰ ਸਰਾਪ ਦੇਣ ਦੀ ਧਮਕੀ ਦਿੰਦੀ ਹੈ। ਫਗਵਾੜੇ ਦੇ ਸੁਰਿੰਦਰ ਮਿੱਤਲ ਨੇ ਅਪਣੇ ਤੇ ਰਾਧੇ ਮਾਂ ਵਿਚਾਲੇ ਹੋਈ ਗੱਲਬਾਤ ਨੂੰ ਰੀਕਾਰਡ ਕਰ ਲਿਆ। ਟੇਪ ਵਿਚ ਇਹ ਸਾਫ਼ ਹੋ ਰਿਹਾ ਹੈ ਕਿ ਰਾਧੇ ਮਾਂ, ਮਿੱਤਲ ਨੂੰ ਪ੍ਰਭਾਵਤ ਕਰਨ ਲਈ ਕਈ ਤਰੀਕੇ ਵਰਤਦੀ ਹੈ। ਇਨ੍ਹਾਂ ਵਿਚ ਉਸ ਨੂੰ ਪ੍ਰਭਾਵਤ ਕਰਨਾ, ਰਿਸ਼ਵਤ ਦੇਣ ਅਤੇ ਸਰਾਪ ਲਈ ਧਮਕਾਉਣਾ ਤੇ ਆਸ਼ਕਾਨਾ ਗੱਲਾਂ ਕਰਨਾ ਵੀ ਸ਼ਾਮਲ ਹੈ।
ਦੂਜੇ ਪਾਸੇ ਕਲ ਰਾਧੇ ਮਾਂ ਵਿਰੁਧ ਇਕ ਔਰਤ ਨੇ ਉਸ ਦੇ ਸੱਸ ਸਹੁਰੇ ਨੂੰ ਦਾਜ ਲਈ ਉਕਸਾਉਣ ਬਾਬਤ ਮਾਮਲਾ ਦਰਜ ਕਰਵਾਇਆ ਸੀ। 32 ਸਾਲ ਦੀ ਪੀੜਤਾ ਨੇ ਕਿਹਾ ਕਿ ਉਸ ਦੇ ਸੱਸ-ਸਹੁਰਾ ਰਾਧੇ ਮਾਂ ਦੇ ਭਗਤ ਹਨ ਅਤੇ  ਰਾਧੇ ਮਾਂ ਦੇ ਭੜਕਾਉਣ ‘ਤੇ ਹੀ ਉਸ ਕੋਲੋਂ ਦਾਜ ਦੀ ਮੰਗ ਕਰਦੇ ਹਨ।
ਪੀੜਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਾਧੇ ਮਾਂ ਸ਼ਾਹੀ ਜੀਵਨ ਜਿਊਂਦੀ ਹੈ ਅਤੇ ਅਦਾਕਾਰਾ ਸਨੀ ਲਿਓਨ ਦੀ ਪ੍ਰਸ਼ੰਸਕ ਹੈ। ਪੀੜਤ ਨੇ ਟੀ.ਵੀ. ਚੈਨਲ ਨੂੰ ਕਿਹਾ, ”ਉਹ ਬਾਲੀਵੁਡ ਗਾਣਿਆਂ ‘ਤੇ ਨੱਚਦੀ ਹੈ। ਉਹ ਸਨੀ ਲਿਓਨ ਦੀ ਫ਼ੈਨ ਹੈ। ਮੈਂ ਉਸ ਨੂੰ ‘ਬੇਬੀ ਡਾਲ ਮੈਂ ਸੋਨੇ ਦੀ’ ਗਾਣੇ ‘ਤੇ ਨਚਦਿਆਂ ਵੇਖਿਆ ਹੈ।”
ਪੀੜਤ ਔਰਤ ਨੇ ਕਿਹਾ, ”ਮੈਂ ਅਪਣੇ ਮੁਵੱਕਲ ਦੀ ਸ਼ਿਕਾਇਤ ‘ਤੇ ਰਾਧੇ ਮਾਂ ਦੇ ਦਰਬਾਰ ਉਸ ਦੀ ਅਸਲੀਅਤ
ਵੇਖਣ ਗਈ ਅਤੇ ਵੇਖਿਆ ਕਿ ਰਾਧੇ ਮਾਂ ਉਥੇ ਅਪਣੇ ਭਗਤਾਂ ਨੂੰ ਚੁੰਮ ਰਹੀ ਹੈ ਤੇ ਜੱਫੀਆਂ ਪਾ ਰਹੀ ਹੈ।”
ਫ਼ਾਲਗੁਨੀ ਬ੍ਰਹਿਮਭੱਟ ਜੋ ਮੁੰਬਈ ਵਿਚ ਵਕੀਲ ਹਨ, ਨੇ ਰਾਧੇ ਮਾਂ ‘ਤੇ ਧਰਮ ਦੇ ਨਾਮ ‘ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ, ”ਦਰਬਾਰ ਵਿਚ ਕਈ ਅਸ਼ਲੀਲ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦਸਿਆ ਨਹੀਂ ਜਾ ਸਕਦਾ ਅਤੇ ਇਕ ਸਾਧਵੀ ਅਜਿਹੀ ਨਹੀਂ ਹੁੰਦੀ। ਉਹ ਅਪਣੇ ਭਗਤਾਂ ਨੂੰ ਖ਼ੁਦ ਨੂੰ ਚੁੰਮਣ ਦਿੰਦੀ ਹੈ ਤੇ ਜੱਫੀਆਂ ਪਾਉਂਦੀ ਹੈ।” ਉਹ ਰਾਧੇ ਮਾਂ ਵਿਰੁਧ ਅਸ਼ਲੀਲ ਹਰਕਤਾਂ ਲਈ ਮਾਮਲਾ ਦਰਜ ਕਰਾਉਣ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਰਾਧੇ ਮਾਂ ਦਾ ਅਸਲੀ ਨਾਮ ਸੁਖਵਿੰਦਰ ਕੌਰ ਹੈ। 23 ਸਾਲ ਦੀ ਉਮਰ ਵਿਚ ਉਸ ਨੂੰ ਉਸ ਦੇ ਪ੍ਰਮਹੰਸ ਬਾਘ ਡੇਰਾ ਮੁਕੇਰੀਆਂ, ਹੁਸ਼ਿਆਰਪੁਰ ਦੇ ਗੁਰੂ ਮਹੰਤ ਰਾਮਦੀਨ ਦਾਸ ਅਧਿਆਤਮਕਤਾ ਵਿਚ ਲੈ ਕੇ ਆਏ।

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top