ਫਕੀਰ ਖਾਨਾ ਮਿੳਜੀਅਮ ਦੇ ਟਰੱਸਟੀ ਨਾਲ ਛੋਟੀ ਭੇਂਟ--ਗੁਰਮੀਤ ਸਿੰਘ ਬਰਸਾਲ

ਕੱਲ ਅਚਾਨਕ ਫਕੀਰ ਸਈਅਦ ਜਲੀਲ ਬੁਕਾਰੀ ਨਾਲ ਮੁਲਾਕਾਤ ਹੋਈ ।ਮੁਲਾਕਾਤ ਤੋਂ ਪਹਿਲਾਂ ਮੈ ਉਹਨਾਂ ਵਾਰੇ ਕੁਝ ਨਹੀਂ ਸੀ ਜਾਣਦਾ। ਗਲਬਾਤ ਵਿੱਚ ਉਹਨਾਂ ਦੱਸਿਆ ਕਿ ਉਹ ਲਹੌਰ ਦੇ ਰਹਿਣ ਵਾਲੇ ਹਨ ਅਤੇ ਭੱਟੀ ਗੇਟ ਕੋਲ ਉਹਨਾਂ ਨੇ ਇਕ ਬਹੁਤ ਵੱਡਾ ਪਰਾਈਵੇਟ ਮਿਊਜੀਅਮ ਬਣਾਇਆ ਹੋਇਆ ਹੈ ਜਿਸ ਵਿੱਚ ਸਿੱਖ ਰਾਜ ਦੀਆਂ ਸਭ ਤੋਂ ਜਿਆਦਾ ਕੁਲੈਕਸ਼ਨਜ ਪਈਆਂ ਹਨ।  ਉਹ ਮਿਊਜੀਅਮ ਦੇ ਟਰੱਸਟੀ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਗਰੈਂਡ ਫਾਦਰ ਦੇ ਵਾਲਿਦ ਸਾਹਿਬ ਫਕੀਰ ਅਜੀਜੂਦੀਨ, ਮਹਾਂਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਜਦੀਕੀ ਅਤੇ ਭਰੋਸੇਮੰਦ ਵਜੀਰ ਸਨ । ਉਹਨਾਂ ਮਹਾਂਰਾਜਾ ਰਣਜੀਤ ਸਿੰਘ ਦੀਆਂ ਕੁਝ ਅਜਿਹਿਆਂ ਕਹਾਣੀਆਂ ਦਾ ਜਿਕਰ ਵੀ ਕੀਤਾ ਜੋ ਮੈ ਪਹਿਲਾਂ ਨਹੀਂ ਸੁਣੀਆਂ ਸਨ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਕਈ ਹਵੇਲੀਆਂ ਸਨ ਜਿੱਥੇ ਇਹ ਸਾਰਾ ਸਮਾਨ ਸਾਂਭਿਆ ਗਿਆ ਸੀ। ਮੈ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਫੋਨ ਰਾਹੀਂ ਸਾਡੇ ਰੇਡੀਓ ਤੇ ਆਕੇ ਸਿੱਖ ਸੰਗਤਾਂ ਨੂੰ ਬਹੁਮੁੱਲੀ ਜਾਣਕਾਰੀ ਦਿਓ ਤਾਂ ਉਹਨਾਂ ਆਪਣਾ ਫੋਨ ਨੰਬਰ ਦੇਕੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਵੇਗੀ। ਇਹ ਨੰਬਰ ਮੈ ਰੇਡੀਓ ਚੜਦੀਕਲਾ ਫਰੀਮੌਂਟ ਦੇ  ਲਖਵੀਰ ਸਿੰਘ ਪਟਵਾਰੀ ਨੂੰ ਦਿੱਤਾ ਤਾਂ ਉਹਨਾਂ ਕਿਹਾ ਕਿ ਉਹ ਜਲਦੀ ਹੀ ਪਰਬੰਧ ਕਰਨਗੇ ਤਾਂਕਿ ਸਿੱਖ ਰਾਜ ਵੇਲੇ ਦੀਆਂ ਦੁਰਲੱਭ ਵਸਤਾਂ ਦੀ ਜਾਣਕਾਰੀ ਸਿੱਖ ਸੰਗਤਾਂ ਨੂੰ ਹੋ ਸਕੇ।

ਅਗਰ ਹੋਰ ਵੀ ਕੋਈ ਵੀਰ ਰੇਡੀਓ,ਅਖਵਾਰ ਜਾਂ ਮੈਗਜੀਨ ਲਈ ਉਹਨਾ ਦੀ ਇੰਟਰਵਿਓੂ ਲੈਣੀ ਚਾਹੁੰਦਾ ਹੈ ਤਾਂ ਹੇਠ ਲਿਖੇ ਨੰਬਰ ਤੇ ਉਹਨਾ ਨਾਲ ਸੰਪਰਕ ਕਰ ਸਕਦਾ ਹੈ । ਉਹਨਾਂ ਦੱਸਿਆ ਕਿ ਉਹ ਬੇਟੇ ਨੂੰ ਮਿਲਣ ਕੈਲੇਫੋਰਨੀਆਂ ਆਏ ਹਨ। ਉਹਨਾਂ ਦਾ ਫੋਨ 1-917-858-8946 ਹੈ। ਉਹਨਾਂ ਦੇ ਮਿਓੂਜੀਅਮ ਦੀ ਜਾਣਕਾਰੀ ਗੂਗਲ ਤੇ ਫਕੀਰਖਾਨਾ ਮਿਊਜੀਅਮ ਪਾਕੇ ਹਾਸਲ ਕੀਤੀ ਜਾ ਸਕਦੀ ਹੈ।

ਉਹਨਾਂ ਦੇ ਪਾਕਿਸਤਾਨ ਦੇ ਨੰਬਰ ਹਨ

03004148318

03152222222

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top