ਟਕਸਾਲੀ ਜਾਂ ਮਿਸ਼ਨਰੀ ?

ਅੱਜ ਕਲ ਸੋਸ਼ਲ ਮੀਡੀਆ ਤੇ ਇਹ ਦੋ ਲਫਜ਼ ਬਹੁਤ ਦੇਖਣ ਨੂੰ ਮਿਲਦੇ ਹਨ ਆਓ ਸਮਝਣ ਦਾ ਜਤਨ ਕਰੀਏ ਕੇ ਟਕਸਾਲੀ ਕੌਣ ਹੈ ਤੇ ਮਿਸ਼ਨਰੀ ਕੌਣ ?

ਟਕਸਾਲ : ਓਹ ਜਗਾਹ ਜਿਥੇ ਸਿੱਕੇ ਘੜੇ ਜਾਂਦੇ ਹੋਣ |
ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦਾ ਗਿਆਨ ਦੇਣ ਵਾਸਤੇ ਅਤੇ ਪੋਥੀਆਂ ਲਿਖਣ ਵਾਸਤੇ ਸਕੂਲ ਸ਼ੁਰੂ ਕੀਤੇ ਜਿਸ ਨੂੰ ਟਕਸਾਲ ਦਾ ਨਾਮ ਦਿੱਤਾ| ਪਰ ਸਮਾ ਪਾ ਕੇ ਇਹ ਸਕੂਲ ਸੰਪ੍ਰਦਾਈ ਸਿੱਖਾਂ ਦੇ ਹੱਥ ਆ ਗਏ ਅਤੇ ਇਹਨਾ ਵਿੱਚ ਸਨਾਤਨੀ ਸਿੱਖਿਆ ਗੁਰਮਤਿ ਦੇ ਨਾਮ ਤੇ ਦਿੱਤੀ ਜਾਣ ਲੱਗ ਪਈ| ਅੱਜ ਮਹਤਾ ਟਕਸਾਲ, ਜਵੱਦੀ ਟਕਸਾਲ ਅਤੇ ਕੁਝ ਹੋਰ ਸਕੂਲ ਇਸ ਦਾ ਸਬੂਤ ਹਨ ਇਹਨਾ ਵਿੱਚ ਗੁਰਬਾਣੀ ਨਾਲੋਂ ਜਿਆਦਾ ਜ਼ੋਰ ਸੂਰਜ ਪ੍ਰਕਾਸ਼, ਗੁਰ ਬਿਲਾਸ ਅਤੇ ਦਸਮ ਗਰੰਥ ਵਰਗੇ ਗ੍ਰੰਥਾਂ ਦੀ ਪੜਾਈ ਤੇ ਦਿੱਤਾ ਜਾਂਦਾ ਹੈ| ਜਿਸ ਦਾ ਕਾਰਣ ਇਹ ਹੋਇਆ ਕੇ ਇਹਨਾ ਲੋਕਾਂ ਨੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਇਹਨਾ ਗ੍ਰੰਥਾਂ ਨੂੰ ਰਖਣਾ ਸ਼ੁਰੂ ਕਰ ਦਿੱਤਾ| ਇਹਨਾ ਕਾਲਜਾਂ ਵਿੱਚ ਪੰਥ ਪ੍ਰਮਾਣਿਤ ਸਿੱਖ ਰਹਤ ਮਰਿਆਦਾ ਛੱਡ ਕੇ ਟਕਸਾਲ ਦੀ ਆਪਣੀ ਮਰਿਆਦਾ ਪ੍ਰਚਾਰੀ ਜਾਂਦੀ ਹੈ| ਇਹਨਾ ਕਾਲਜਾਂ ਵਿਚੋਂ ਪੜੇ ਪ੍ਰਚਾਰਕਾਂ ਨੂੰ ਟਕਸਾਲੀ ਪ੍ਰਚਾਰਕ ਕਿਹਾ ਜਾਂਦਾ ਹੈ|

ਮਿਸ਼ਨਰੀ : ਜੋ ਲੋਕਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਦਵੇ ਅਤੇ ਉਸ ਧਰਮ ਨੂੰ ਧਾਰਣ ਬਾਰੇ ਪ੍ਰੇਰੇ|
ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਅਮ੍ਰਿਤਸਰ ਵਿੱਖੇ ਪਹਲਾ ਸ਼ਹੀਦ ਮਿਸ਼ਨਰੀ ਕਾਲਜ ਬਣਾਇਆ ਗਿਆ| ਮਿਸ਼ਨਰੀ ਕਾਲਜ ਨੂੰ ਬਣਾਉਣ ਦਾ ਮੁੱਖ ਕਾਰਣ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਿਧਾਂਤ ਸਮਝਾਉਣਾ ਅਤੇ ਗੁਰੂ ਨਾਨਕ ਦੀ ਸੋਚ ਨੂੰ ਅੱਗੇ ਤੋਰਨਾ ਸੀ| ਸਿੱਖ ਮਿਸ਼ਨਰੀ ਕਾਲਜ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਇਸੇ ਲੜੀ ਦਾ ਹੀਸਾ ਹਨ| ਇਹਨਾ ਕਾਲਜਾਂ ਵਿੱਚ ਸਿਰਫ ਪੰਥ ਪ੍ਰਮਾਣਿਤ ਸਿੱਖ ਰਹਤ ਮਰਿਆਦਾ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੜਾਈ ਜਾਂਦੀ ਹੈ ਅਤੇ ਇਤਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਸਿਖਿਆ ਦਿੱਤੀ ਜਾਂਦੀ ਹੈ| ਇਹਨਾ ਕਾਲਜਾਂ ਵਿੱਚ ਪੜੇ ਪ੍ਰਚਾਰਕਾਂ ਨੂੰ ਮਿਸ਼ਨਰੀ ਪ੍ਰਚਾਰਕ ਕਿਹਾ ਜਾਂਦਾ ਹੈ|

ਆਓ ਹੁਣ ਦੇਖੀਏ ਕੇ ਅੱਜ ਕਿਸ ਕਿਸ ਤੇ ਕਿਹੜੀ ਕਿਹੜੀ ਮੋਹਰ ਲਗਾਈ ਜਾ ਰਹੀ ਹੈ:
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਸੇ ਮਿਸ਼ਨਰੀ ਕਾਲਜ ਤੋਂ ਨਹੀਂ ਸਗੋ ਨਾਨਕਸਰ ਸੰਪਰਦਾ ਤੋਂ ਸੰਥਿਆ ਅਤੇ ਗੁਰਬਾਣੀ ਵਿਦਿਆ ਲਈ ਹੈ ਪਰ ਜਦੋਂ ਦਾ ਓਹਨਾ ਨੇ ਨਿਰੋਲ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਸ਼ੁਰੂ ਕੀਤਾ ਓਹਨਾ ਉਤੇ ਮਿਸ਼ਨਰੀ ਦੀ ਮੋਹਰ ਲਗਾ ਦਿੱਤੀ ਗਈ|
ਭਾਈ ਪੰਥਪ੍ਰੀਤ ਸਿੰਘ ਜੀ ਨੇ ਵੀ ਡੇਰੇ ਤੋਂ ਸਿਖਿਆ ਲਈ ਪਰ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਕਰਕੇ ਮਿਸ਼ਨਰੀ ਦੀ ਮੋਹਰ ਲਗਾ ਦਿੱਤੀ ਗਈ|
ਇਸ ਤੋਂ ਇਲਾਵਾ ਮਾੰਝੀ, ਢਪਾਲੀ,ਮਖੂ ਜਾਂ ਜੋ ਵੀ ਪ੍ਰਚਾਰਕ ਗੁਰੂ ਗਰੰਥ ਸਾਹਿਬ ਜੀ ਦੀ ਗਲ ਕਰਦਾ ਹੈ ਉਸ ਨੂੰ ਮਿਸ਼ਨਰੀ ਕਹ ਦਿੱਤਾ ਜਾਂਦਾ ਹੈ ਭਾਵੇਂ ਓਹ ਕਦੇ ਮਿਸ਼ਨਰੀ ਕਾਲਜ ਨਹੀਂ ਗਏ|

ਭਾਈ ਇੰਦਰ ਸਿੰਘ ਘਘਾ ਕਦੇ ਮਿਸ਼ਨਰੀ ਕਾਲਜ ਨਹੀਂ ਗਏ ਪਰ ਓਹਨਾ ਨੂੰ ਵੀ ਮਿਸ਼ਨਰੀ ਕਿਹਾ ਜਾਂਦਾ ਹੈ|

ਇਸ ਦੇ ਉਲਟ ਭਾਈ ਪਿੰਦ੍ਰਪਾਲ ਸਿੰਘ ਮਿਸ਼ਨਰੀ ਕਾਲਜ ਤੋਂ ਪੜੇ ਪਰ ਓਹਨਾ ਨੂੰ ਟਕਸਾਲੀ ਪ੍ਰਚਾਰਕ ਕਿਹਾ ਜਾਂਦਾ ਹੈ|
ਇਸੇ ਤਰਾਂ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਮਿਸ਼ਨਰੀ ਕਾਲਜ ਤੋਂ ਪੜੇ ਪਰ ਟਕਸਾਲੀ ਕਿਹਾ ਜਾਂਦਾ ਹੈ|

ਅੱਜ ਦੀ ਤਰੀਕ ਵਿੱਚ ਸੰਗਤ ਆਪ ਫੈਸਲਾ ਕਰੇ ਕੇ ਕੌਣ ਸਹੀ ਹੈ ਤੇ ਕੌਣ ਗਲਤ !
ਪ੍ਰਚਾਰਕਾਂ ਦੀਆਂ ਪੱਗਾਂ ਲਾਉਣ ਵਾਲੇ ਸਹੀ ਹਨ ਜਾਂ ਸਿਰਫ ਅਤੇ ਸਿਰਫ ਗੁਰੂ ਗਰੰਥ ਸਾਹਿਬ ਜੀ ਦੀ ਗਲ ਕਰਨ ਵਾਲੇ ?
ਇੱਕ ਗਰੰਥ ਦੀ ਗਲ ਕਰਨ ਵਾਲੇ ਜਾਂ ਗੁਰੂ ਦੇ ਸ਼ਰੀਕ ਪੈਦਾ ਕਰਨ ਵਾਲੇ ?
ਸਚ ਸਣਾਉਣ ਵਾਲੇ ਜਾਂ ਗਪੌੜ ਕਹਾਣੀਆਂ ਸੁਣਾਉਣ ਵਾਲੇ?
ਪੰਥ ਪ੍ਰਮਾਣਿਤ ਸਿੱਖ ਰਹਤ ਮਰਿਆਦਾ ਤੇ ਪਹਰਾ ਦੇਣ ਵਾਲੇ ਕੇ ਆਪਣੀ ਆਪਣੀ ਮਰਿਆਦਾ ਚਲਾਉਣ ਵਾਲੇ?

ਫੈਸਲਾ ਤੁਹਾਡੇ ਹੱਥ ਹੈ !
ਸਿੱਖ ਪੰਥ ਦਾ ਕੂਕਰ
ਵਰਿੰਦਰ ਸਿੰਘ (ਗੋਲਡੀ)

Image may contain: 1 person, beard, meme and text

Image result for bhai panthpreet singh

Image result for bhai pinderpal singh and harjinder singh shrinagar


ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top